Viral Post: ਦੁਨੀਆ ਦਾ ਅਜਿਹਾ ਕਬੀਲਾ ਜੋ ਦੁਸ਼ਮਣ ਦੀ ਖੋਪੜੀ 'ਚ ਪਕਾਉਂਦਾ ਹੈ ਖਾਣਾ... ... head hunting tribes last cannibal asmat tribe new guinea who eating human flesh using skulls as cooking utensils – News18 ਪੰਜਾਬੀ

PRESENTS

ASSOCIATE PARTNER

ASSOCIATE PARTNER

ASSOCIATE PARTNER

TYRE PARTNER

ਇਸ਼ਤਿਹਾਰਬਾਜ਼ੀ
ਪੰਜਾਬੀ ਖਬਰਾਂ / ਖਬਰਾਂ / Ajab Gajab / Viral Post: ਦੁਨੀਆ ਦਾ ਅਜਿਹਾ ਕਬੀਲਾ ਜੋ ਦੁਸ਼ਮਣ ਦੀ ਖੋਪੜੀ 'ਚ ਪਕਾਉਂਦਾ ਹੈ ਖਾਣਾ...

Viral Post: ਦੁਨੀਆ ਦਾ ਅਜਿਹਾ ਕਬੀਲਾ ਜੋ ਦੁਸ਼ਮਣ ਦੀ ਖੋਪੜੀ 'ਚ ਪਕਾਉਂਦਾ ਹੈ ਖਾਣਾ...

Viral Post: ਦੁਨੀਆ ਦਾ ਅਜਿਹਾ ਕਬੀਲਾ ਜੋ ਦੁਸ਼ਮਣ ਦੀ ਖੋਪੜੀ 'ਚ ਪਕਾਉਂਦਾ ਹੈ ਭੋਜਨ... (Photo_X_@Miss__Emerald)

Viral Post: ਦੁਨੀਆ ਦਾ ਅਜਿਹਾ ਕਬੀਲਾ ਜੋ ਦੁਸ਼ਮਣ ਦੀ ਖੋਪੜੀ 'ਚ ਪਕਾਉਂਦਾ ਹੈ ਭੋਜਨ... (Photo_X_@Miss__Emerald)

ਭਾਵੇਂ ਦੁਨੀਆ ਉੱਤੇ ਲੋਕਾਂ ਵਿੱਚ ਕਿੰਨਾ ਵੀ ਵਿਕਾਸ ਹੋ ਗਿਆ ਹੋਵੇ ਪਰ ਅਜੇ ਵੀ ਧਰਤੀ ‘ਤੇ ਕਈ ਅਜਿਹੇ ਕਬੀਲੇ ਹਨ ਜਿਨ੍ਹਾਂ ਦੇ ਰੀਤੀ-ਰਿਵਾਜ ਅਜੀਬ ਹਨ। ਅੱਜ ਅਸੀਂ ਤੁਹਾਨੂੰ ਉਸ ਕਬੀਲੇ ਬਾਰੇ ਦੱਸਣ ਜਾ ਰਹੇ ਹਾਂ, ਜੋ ਤਿਉਹਾਰ ਦੇ ਦੌਰਾਨ ਮਨੁੱਖੀ ਮਾਸ ਖਾਂਦੇ ਹਨ। ਖਾਣਾ ਖੋਪੜੀਆਂ ਵਿੱਚ ਪਕਾਇਆ ਜਾਂਦਾ ਹੈ। ਜੋ ਇਨਸਾਨ ਦਾ ਖੂਨ ਪੀਣਾ ਪਸੰਦ ਕਰਦੇ ਹਨ। ਜੇਕਰ ਉਨ੍ਹਾਂ ਦਾ ਇੱਕ ਸਾਥੀ ਦੂਜੇ ਸਮੂਹ ਦੇ ਲੋਕਾਂ ਦੁਆਰਾ ਮਾਰਿਆ ਗਿਆ ਤਾਂ ਵੀ ਖੂਨ ਦਾ ਬਦਲਾ ਲਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਕਿਸੇ ਸਾਥੀ ਦੀ ਖੋਪੜੀ ਉਨ੍ਹਾਂ ਦੇ ਕੋਲ ਨਹੀਂ ਆਉਂਦੀ, ਉਦੋਂ ਤੱਕ ਉਹ ਸ਼ਾਂਤੀ ਨਾਲ ਨਹੀਂ ਬੈਠਦੇ। ਇਸ ਲਈ ਉਹ ਕਿਸੇ ਬੱਚੇ ਜਾਂ ਔਰਤ ਨੂੰ ਵੀ ਮਾਰ ਕੇ ਬਦਲਾ ਜ਼ਰੂਰ ਲੈਂਦੇ ਹਨ।

  • 2-MIN READ Trending Desk New Delhi,New Delhi,Delhi
  • Last Updated :

ਭਾਵੇਂ ਦੁਨੀਆ ਉੱਤੇ ਲੋਕਾਂ ਵਿੱਚ ਕਿੰਨਾ ਵੀ ਵਿਕਾਸ ਹੋ ਗਿਆ ਹੋਵੇ ਪਰ ਅਜੇ ਵੀ ਧਰਤੀ ‘ਤੇ ਕਈ ਅਜਿਹੇ ਕਬੀਲੇ ਹਨ ਜਿਨ੍ਹਾਂ ਦੇ ਰੀਤੀ-ਰਿਵਾਜ ਅਜੀਬ ਹਨ। ਅੱਜ ਅਸੀਂ ਤੁਹਾਨੂੰ ਉਸ ਕਬੀਲੇ ਬਾਰੇ ਦੱਸਣ ਜਾ ਰਹੇ ਹਾਂ, ਜੋ ਤਿਉਹਾਰ ਦੇ ਦੌਰਾਨ ਮਨੁੱਖੀ ਮਾਸ ਖਾਂਦੇ ਹਨ।

ਖਾਣਾ ਖੋਪੜੀਆਂ ਵਿੱਚ ਪਕਾਇਆ ਜਾਂਦਾ ਹੈ। ਜੋ ਇਨਸਾਨ ਦਾ ਖੂਨ ਪੀਣਾ ਪਸੰਦ ਕਰਦੇ ਹਨ। ਜੇਕਰ ਉਨ੍ਹਾਂ ਦਾ ਇੱਕ ਸਾਥੀ ਦੂਜੇ ਸਮੂਹ ਦੇ ਲੋਕਾਂ ਦੁਆਰਾ ਮਾਰਿਆ ਗਿਆ ਤਾਂ ਵੀ ਖੂਨ ਦਾ ਬਦਲਾ ਲਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਕਿਸੇ ਸਾਥੀ ਦੀ ਖੋਪੜੀ ਉਨ੍ਹਾਂ ਦੇ ਕੋਲ ਨਹੀਂ ਆਉਂਦੀ, ਉਦੋਂ ਤੱਕ ਉਹ ਸ਼ਾਂਤੀ ਨਾਲ ਨਹੀਂ ਬੈਠਦੇ। ਇਸ ਲਈ ਉਹ ਕਿਸੇ ਬੱਚੇ ਜਾਂ ਔਰਤ ਨੂੰ ਵੀ ਮਾਰ ਕੇ ਬਦਲਾ ਜ਼ਰੂਰ ਲੈਂਦੇ ਹਨ।

ਇਸ਼ਤਿਹਾਰਬਾਜ਼ੀ

ਇਹ ਨਿਊ ਗਿਨੀ ‘ਚ ਰਹਿਣ ਵਾਲਾ ਅਸਮਤ ਕਬੀਲਾ ਹੈ। ਇਸ ਕਬੀਲੇ ਦੇ ਲੋਕ ਪੂਰਾ ਤਰ੍ਹਾਂ ਜੰਗਲੀ ਹਨ ਤੇ ਇਨਸਾਨੀ ਮਾਂਸ ਖਾਂਦੇ ਹਨ। ਉਹ ਇੰਡੋਨੇਸ਼ੀਆ ਦੇ ਦੱਖਣੀ ਪਾਪੂਆ ਸੂਬੇ ਵਿਚ 10,000 ਵਰਗ ਮੀਲ ਜੰਗਲੀ ਖੇਤਰ ‘ਤੇ ਕਬਜ਼ਾ ਕਰਕੇ ਰਹਿੰਦੇ ਹਨ। ਇਨ੍ਹਾਂ ਬਾਰੇ ਦੁਨੀਆ ਨੂੰ 1623 ਵਿੱਚ ਪਤਾ ਲੱਗਾ ਜਦੋਂ ਯੂਰਪੀਅਨ ਲੋਕਾਂ ਦਾ ਸਾਹਮਣਾ ਇਨ੍ਹਾਂ ਨਾਲ ਹੋਇਆ।

ਇਸ਼ਤਿਹਾਰਬਾਜ਼ੀ

ਇਹ ਕਬੀਲੇ ਦੇ ਲੋਕ 1950 ਤੱਕ ਅਲੱਗ-ਥਲੱਗ ਰਹੇ। ਕਿਸੇ ਬਾਹਰੀ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆਏ। ਉਹ ਆਪਣੇ ਚਿਹਰੇ ਨੂੰ ਰੰਗ ਨਾਲ ਢੱਕ ਕੇ ਰੱਖਦੇ ਹਨ। ਸਿਰ ‘ਤੇ ਟੋਪੀ ਹੁੰਦੀ ਹੈ ਅਤੇ ਇਹ ਹੱਥ ਵਿੱਚ ਬਰਛੇ ਰੱਖਦੇ ਹਨ ਤੇ ਇਸ ਨਾਲ ਹੀ ਸ਼ਿਕਾਰ ਵੀ ਕਰਦੇ ਹਨ। ਉਨ੍ਹਾਂ ਨੂੰ ਸਭ ਤੋਂ ਬੇਰਹਿਮ ਸ਼ਿਕਾਰੀ ਮੰਨਿਆ ਜਾਂਦਾ ਹੈ। ਉਹ ਜਿਨ੍ਹਾਂ ਲੋਕਾਂ ਨੂੰ ਮਾਰਦੇ ਸਨ, ਉਨ੍ਹਾਂ ਦੇ ਖੂਨ ਨਾਲ ਰਗੜ ਕੇ ਲੱਕੜ ਦੀਆਂ ਮੂਰਤੀਆਂ ਬਣਾਉਂਦੇ ਸਨ।

ਇਸ਼ਤਿਹਾਰਬਾਜ਼ੀ

ਉਹ ਬਹੁਤ ਸੋਹਣੇ ਢੰਗ ਨਾਲ ਸਜਾਈਆਂ ਹੋਈਆਂ ਖੋਪੜੀਆਂ ਵੀ ਤਿਆਰ ਕਰਦੇ ਹਨ ਅਤੇ ਉਨ੍ਹਾਂ ਨਾਲ ਆਪਣੇ ਘਰਾਂ ਨੂੰ ਸਜਾਉਂਦੇ ਸਨ। ਇੱਕ ਪਵਿੱਤਰ ਰਸਮ ਵਿੱਚ ਉਹ ਖੋਪੜੀਆਂ ਵਿੱਚ ਭੋਜਨ ਪਕਾਉਂਦੇ ਹਨ ਅਤੇ ਇਹ ਤਿਉਹਾਰ ਵਿੱਚ ਪਰੋਸਿਆ ਜਾਂਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੇ ਪੁਰਖਿਆਂ ਦੀਆਂ ਆਤਮਾਵਾਂ ਨੂੰ ਬਲ ਮਿਲਦਾ ਹੈ।

ਇਸ਼ਤਿਹਾਰਬਾਜ਼ੀ

ਹਰ ਵਾਰ ਜਦੋਂ ਕਬੀਲੇ ਦਾ ਕੋਈ ਮੈਂਬਰ ਮਾਰਿਆ ਜਾਂਦਾ ਸੀ, ਬਦਲਾ ਦੁਸ਼ਮਣ ਦੀ ਖੋਪੜੀ ਲੈ ਕੇ ਲਿਆ ਜਾਂਦਾ ਹੈ, ਭਾਵੇਂ ਉਹ ਮਰਦ, ਔਰਤ ਜਾਂ ਬੱਚਾ ਹੀ ਕਿਉਂ ਨਾ ਹੋਵੇ। ਮੰਨਿਆ ਜਾਂਦਾ ਹੈ ਕਿ ਪੀੜਤਾਂ ਦੀਆਂ ਖੋਪੜੀਆਂ ਨੂੰ ਖਾਣਾ ਪਕਾਉਣ ਲਈ ਵਰਤਿਆ ਜਾਂਦਾ ਸੀ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਕਾਰਲ ਹਾਫਮੈਨ ਨਾਂ ਦੇ ਵਿਅਕਤੀ ਨੇ ਉਨ੍ਹਾਂ ਬਾਰੇ ਲਿਖਿਆ ਹੈ। ਇਹ ਲੋਕ ਕਿਸੇ ਨੂੰ ਮਾਰਨ ਤੋਂ ਬਾਅਦ ਉਸ ਦੀ ਖੋਪੜੀ ਨੂੰ ਖਜੂਰ ਦੀਆਂ ਪੱਤੀਆਂ ਵਿੱਚ ਰੱਖਦੇ ਹਨ। ਚਾਕੂ ਨਾਲ ਉਸ ਦੀ ਖੋਪੜੀ ਸਾਫ਼ ਕਰਦੇ ਹਨ।

ਇਸ਼ਤਿਹਾਰਬਾਜ਼ੀ

ਫਿਰ ਜੋ ਵੀ ਸਮੱਗਰੀ ਖੋਪੜੀ ਵਿੱਚੋਂ ਨਿਕਲਦੀ ਹੈ ਉਸ ਨੂੰ ਸਾਬੂਦਾਨੇ ਨਾਲ ਮਿਲਾ ਕੇ ਖਜੂਰ ਦੀਆਂ ਪੱਤੀਆਂ ਵਿਚ ਲਪੇਟ ਲਿਆ ਜਾਂਦਾ ਸੀ। ਫਿਰ ਉਹ ਇਸ ਨੂੰ ਅੱਗ ਉੱਤੇ ਭੁੰਨ ਕੇ ਖਾਂਦੇ ਹਨ। ਦੱਸਿਆ ਜਾਂਦਾ ਹੈ ਕਿ ਨਿਊਯਾਰਕ ਦੇ ਗਵਰਨਰ ਨੈਲਸਨ ਰੌਕੀਫੈਲਰ ਦਾ 23 ਸਾਲਾ ਪੁੱਤਰ ਇਸ ਕਬੀਲੇ ਵੱਲ ਜਾਂਦੇ ਸਮੇਂ ਲਾਪਤਾ ਹੋ ਗਿਆ ਸੀ। ਅਜੇ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

ਇਸ਼ਤਿਹਾਰਬਾਜ਼ੀ

ਕੁਝ ਲੋਕਾਂ ਨੇ ਕਿਹਾ ਕਿ ਸ਼ਾਇਦ ਉਹ ਕਿਸ਼ਤੀ ਜਿਸ ਵਿਚ ਉਹ ਸਫ਼ਰ ਕਰ ਰਹੇ ਸਨ, ਡੁੱਬ ਗਈ ਸੀ। ਪਰ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪਿੰਡ ‘ਤੇ ਯੂਰਪੀਅਨਾਂ ਦੇ ਹਮਲੇ ਦਾ ਬਦਲਾ ਲੈਣ ਲਈ ਇਨ੍ਹਾਂ ਕਬੀਲੇ ਵਾਲਿਆਂ ਨੇ ਉਸ ਨੂੰ ਮਾਰ ਕੇ ਖਾ ਲਿਆ ਹੈ।

  • First Published :
ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ