Govt. Jobs: SSC ਵਿਚ ਨਿਕਲੀਆਂ ਅਸਾਮੀਆਂ, ਬਿਨਾਂ ਪ੍ਰੀਖਿਆ ਹੋ ਸਕਦੇ ਹੋ ਭਰਤੀ... ssb recruitment 2024 sarkari naukri vacancy job in sashastra seema bal without exam at ssb gov in get 215000 salary – News18 ਪੰਜਾਬੀ

PRESENTS

ASSOCIATE PARTNER

ASSOCIATE PARTNER

TYRE PARTNER

ਇਸ਼ਤਿਹਾਰਬਾਜ਼ੀ
ਪੰਜਾਬੀ ਖਬਰਾਂ / ਖਬਰਾਂ / Career / Govt. Jobs: SSC ਵਿਚ ਨਿਕਲੀਆਂ ਅਸਾਮੀਆਂ, ਬਿਨਾਂ ਪ੍ਰੀਖਿਆ ਹੋ ਸਕਦੇ ਹੋ ਭਰਤੀ...

Govt. Jobs: SSC ਵਿਚ ਨਿਕਲੀਆਂ ਅਸਾਮੀਆਂ, ਬਿਨਾਂ ਪ੍ਰੀਖਿਆ ਹੋ ਸਕਦੇ ਹੋ ਭਰਤੀ...

Govt. Jobs: SSC ਵਿਚ ਨਿਕਲੀਆਂ ਅਸਾਮੀਆਂ, ਬਿਨਾਂ ਪ੍ਰੀਖਿਆ ਹੋ ਸਕਦੇ ਹੋ ਭਰਤੀ...

Govt. Jobs: SSC ਵਿਚ ਨਿਕਲੀਆਂ ਅਸਾਮੀਆਂ, ਬਿਨਾਂ ਪ੍ਰੀਖਿਆ ਹੋ ਸਕਦੇ ਹੋ ਭਰਤੀ...

SSB Recruitment 2024: ਸਰਕਾਰੀ ਨੌਕਰੀ (Govt. Jobs) ਪ੍ਰਾਪਤ ਕਰਨ ਲਈ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਕਈ ਤਰ੍ਹਾਂ ਦੀਆਂ ਯੋਗਤਾਵਾਂ ਪ੍ਰਾਪਤ ਕਰਦੇ ਹਨ ਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਦੇ ਹਨ। ਜੇਕਰ ਤੁਸੀਂ ਅਜਿਹੇ ਸਰਕਾਰੀ ਨੌਕਰੀ ਦੀ ਇੱਛਾ ਰੱਖਦੇ ਹੋ ਤਾਂ ਤੁਹਾਡੇ ਲਈ ਖ਼ੁਸ਼ਖਬਰੀ ਹੈ ਕਿ ਐੱਸਐੱਸਬੀ (SSB) ਵਿਚ ਨੌਕਰੀ ਪ੍ਰਾਪਤ ਕਰਨ ਦਾ ਮੌਕਿਆ ਬਣ ਗਿਆ ਹੈ।

  • 1-MIN READ Trending Desk New Delhi,New Delhi,Delhi
  • Last Updated :

SSB Recruitment 2024:  ਸਰਕਾਰੀ ਨੌਕਰੀ (Govt. Jobs) ਪ੍ਰਾਪਤ ਕਰਨ ਲਈ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਕਈ ਤਰ੍ਹਾਂ ਦੀਆਂ ਯੋਗਤਾਵਾਂ ਪ੍ਰਾਪਤ ਕਰਦੇ ਹਨ ਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਦੇ ਹਨ। ਜੇਕਰ ਤੁਸੀਂ ਅਜਿਹੇ ਸਰਕਾਰੀ ਨੌਕਰੀ ਦੀ ਇੱਛਾ ਰੱਖਦੇ ਹੋ ਤਾਂ ਤੁਹਾਡੇ ਲਈ ਖ਼ੁਸ਼ਖਬਰੀ ਹੈ। ਹਥਿਆਰਬੰਦ ਸਰਹੱਦੀ ਫੋਰਸ (SSB) ਵਿਚ ਨੌਕਰੀ ਪ੍ਰਾਪਤ ਕਰਨ ਦਾ ਮੌਕਾ ਹੈ।

ਇਸ਼ਤਿਹਾਰਬਾਜ਼ੀ

ਐੱਸਐੱਸਬੀ ਵੱਲੋਂ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਹੇਠਾਂ ਅਸੀਂ ਤੁਹਾਨੂੰ ਨੋਟਿਸ ਕੀਤੀਆਂ ਅਸਾਮੀਆਂ ਬਾਰੇ ਵਿਸਥਾਰ ਨਾਲ ਦੱਸ ਰਹੇ ਹਾਂ, ਜੋ ਉਮੀਦਵਾਰ ਯੋਗਤਾ ਰੱਖਦੇ ਹਨ, ਉਹ ਅਪਲਾਈ ਕਰ ਸਕਦੇ ਹਨ -

ਐੱਸਐੱਸਬੀ ਅਸਾਮੀਆਂ

ਤੁਹਾਨੂੰ ਦੱਸ ਦਈਏ ਕਿ ਐੱਸਐੱਸਬੀ ਦਾ ਪੂਰਾ ਨਾਮ ਸ਼ਸਤਰ ਸੁਰੱਖਿਆ ਬਲ (sashastra seema bal) ਹੈ। ਇਸ ਵਿਚ ਐਡੀਸ਼ਨਲ ਜੱਜ ਅਟਾਰਨੀ ਜਨਰਲ (ਕਮਾਂਡ) ਦੇ ਪਦ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।

ਇਸ਼ਤਿਹਾਰਬਾਜ਼ੀ

ਕਿੰਨੀ ਮਿਲੇਗੀ ਤਨਖਾਹ

ਕਿਸੇ ਵੀ ਨੌਕਰੀ ਦੀ ਗੱਲ ਚਲਦੀ ਹੈ ਤਾਂ ਪਹਿਲਾ ਸਵਾਲ ਉਸ ਕਾਰਜਭਾਰ ਨੂੰ ਸੰਭਾਲਣ ਲਈ ਮਿਲਣ ਵਾਲੇ ਮਿਹਨਤਾਨੇ ਯਾਨੀ ਤਨਖਾਹ ਨਾਲ ਸੰਬੰਧਿਤ ਹੀ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੋ ਵੀ ਉਮੀਦਵਾਰ ਐਡੀਸ਼ਨਲ ਜੱਜ ਅਟਾਰਨੀ ਜਨਰਲ (ਕਮਾਂਡ) ਦੇ ਅਹੁਦੇ ਲਈ ਚੁਣਿਆ ਜਾਵੇਗਾ, ਉਸ ਨੂੰ ਪੇਅ ਲੈਵਲ-13 ਦੇ ਅਨੁਸਾਰ 123100 ਰੁਪਏ ਤੋਂ ਲੈ ਕੇ 215900 ਤੱਕ ਦੀ ਤਨਖਾਹ ਰਾਸ਼ੀ ਦਿੱਤੀ ਜਾਵੇਗੀ।

ਇਸ਼ਤਿਹਾਰਬਾਜ਼ੀ

ਵਿਦਿਅਕ ਯੋਗਤਾ

ਇਹ ਅਸਾਮੀਆਂ ਕਾਨੂੰਨੀ ਕਾਰਜ ਨਾਲ ਸਬੰਧਤ ਹਨ, ਇਸ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਲਾੱਅ ਦੀ ਡਿਗਰੀ ਹੋਣੀ ਜ਼ਰੂਰੀ ਹੈ। ਇਹ ਡਿਗਰੀ ਉਸ ਵੱਲੋਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕੀਤੀ ਹੋਣੀ ਚਾਹੀਦੀ ਹੈ।

ਵੇਖੋ ਨੋਟੀਫਿਕੇਸ਼ਨ
SSB Recruitment 2024 Notification
SSB Recruitment 2024 अप्लाई करने का लिंक

ਚੋਣ ਪ੍ਰੀਕਿਰਿਆ

ਇਹਨਾਂ ਅਸਾਮੀਆਂ ਲਈ ਚੋਣ ਪ੍ਰੀਕਿਰਿਆ ਦੀ ਗੱਲ ਕਰੀਏ ਤਾਂ ਇਸ ਲਈ ਕੋਈ ਲਿਖਤ ਪ੍ਰੀਖਿਆ ਨਹੀਂ ਹੋਵੇਗੀ। ਉਮੀਦਵਾਰਾਂ ਦੀ ਯੋਗਤਾ ਦਾ ਮੁਲਾਂਕਣ ਮੌਖਿਕ ਇੰਟਰਵਿਊ ਰਾਹੀਂ ਕੀਤਾ ਜਾਵੇਗਾ, ਜਿਸ ਆਧਾਰ ਉੱਤੇ ਨੌਕਰੀ ਪ੍ਰਾਪਤ ਹੋਵੇਗੀ।

ਇਸ਼ਤਿਹਾਰਬਾਜ਼ੀ

ਅਪਲਾਈ ਕਰਨ ਦਾ ਤਰੀਕਾ

ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਵਾਸਤੇ ਅਧਿਕਾਰਤ ਵੈੱਬਸਾਈਟ ssb.gov.in ਹੈ। ਇਸ ਨੌਕਰੀ ਲਈ ਦੱਸੀ ਗਈ ਯੋਗਤਾ ਰੱਖਣ ਵਾਲੇ ਚਾਹਵਾਨ ਉਮੀਦਵਾਰ ਇਸ ਵੈੱਬਸਾਈਟ ਉੱਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ ਨੋਟਿਸ ਜਾਰੀ ਹੋਣ ਤੋਂ 30 ਦਿਨ ਦੱਸੀ ਗਈ ਹੈ। ਹੁਣ ਇਹਨਾਂ ਅਸਾਮੀਆਂ ਲਈ ਐਪਲੀਕੇਸ਼ਨ ਪ੍ਰਾਸੈਸ ਸ਼ੁਰੂ ਹੋ ਚੁੱਕਿਆ ਹੈ।

ਇਸ਼ਤਿਹਾਰਬਾਜ਼ੀ
  • First Published :
ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ