ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ਼ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਨੂੰ ਭਰਵਾਂ ਹੁੰਗਾਰਾ - Azad Soch

ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ਼ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਨੂੰ ਭਰਵਾਂ ਹੁੰਗਾਰਾ

ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ਼ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਨੂੰ ਭਰਵਾਂ ਹੁੰਗਾਰਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਮਈ:

ਰਾਸ਼ਟਰੀ ਸੇਵਾ ਯੋਜਨਾ (ਐਨ ਐਸ ਐਸ) ਦੇ ਵਲੰਟੀਅਰਜ਼ ਨੇ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਆਪਣੇ ਉਤਸ਼ਾਹ ਨਾਲ ਨਵੀਂ ਰੂਹ ਫੂਕ ਦਿੱਤੀ। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਘਰ-ਘਰ ਇੱਕ ਜੂਨ ਨੂੰ ਵੋਟ ਪਾਉਣ ਦਾ ਸੁਨੇਹਾ ਯਕੀਨੀ ਤੌਰ ਤੇ ਪਹੁੰਚਾਉਣ ਲਈ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। 

    ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਾਇਕ ਰਿਟਰਨਿੰਗ ਅਫ਼ਸਰ ਕਮ ਉਪ ਮੰਡਲ ਅਫਸਰ ਦੀਪਾਂਕਰ ਗਰਗ ਦੇ ਯਤਨਾਂ ਸਦਕਾ ਸਕੂਲ ਆਫ  ਐਮੀਨੈਂਸ, ਸਰਕਾਰੀ  ਸੀਨੀਅਰ ਸੈਕੰਡਰੀ ਸਕੂਲ  3 ਬੀ 1 ਸ਼ਹਿਬਜਾਦਾ ਅਜੀਤ ਸਿੰਘ ਨਗਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ 5 ਦੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ਼ ਨੇ ਜਨਤਾ ਮਾਰਕੀਟ, ਫੇਜ 3ਬੀ 2 ਮੁਹਾਲੀ ਵਿੱਚ ਵੋਟਰ  ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਪ੍ਰਿੰਸੀਪਲ ਸ਼ਲਿੰਦਰ ਸਿੰਘ ਅਤੇ ਕੋਰ ਕਮੇਟੀ ਮੈਬਰ ਮਿਤੇਸ਼ ਮੁਕੇਸ਼ ਜੌਹਰ ਦੀ ਅਗਵਾਈ ਵਿਚ ਜਿੱਥੇ ਫੇਜ ਪੰਜ ਦੀਆਂ ਵਲੰਟੀਅਰਾਂ ਨੇ ਗਿੱਧਾ ਪੇਸ਼ ਕੀਤਾ, ਉੱਥੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰ ਨੇ ਫੇਜ 3 ਬੀ 2 ਦੀ ਮਾਰਕੀਟ ਵਿਚ ਕਾਰਾਂ ਤੇ ਸਟਿੱਕਰ ਲਾਏ ਅਤੇ ਜਨਤਾ ਮਾਰਕੀਟ ਵਿਚ ਨੁੱਕੜ ਨਾਟਕ ਟੀਮ ਵੱਲੌਂ ਡਫਲੀ ਵਜਾਉਂਦੇ ਹੋਏ ਵੋਟ ਪਾਉਣ ਦਾ ਸੁਨੇਹਾ ਦਿੱਤਾ। 

   ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਮਾਰਕੀਟ ਵਿਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਨ ਮੌਕੇ  ਗਰਮੀ ਦੀ ਤਪਿਸ਼ ਤੋਂ ਬਚਣ ਲਈ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ।

Tags:

Advertisement

Latest News

ਕੌਮੀ ਲੋਕ ਅਦਾਲਤ ਦੌਰਾਨ 9811 ਕੇਸਾਂ ਦਾ ਨਿਪਟਾਰਾ ਕੌਮੀ ਲੋਕ ਅਦਾਲਤ ਦੌਰਾਨ 9811 ਕੇਸਾਂ ਦਾ ਨਿਪਟਾਰਾ
ਬਠਿੰਡਾ, 11 ਮਈ : ਮਾਨਯੋਗ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ, ਨਵੀ ਦਿੱਲੀ ਅਤੇ ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ,...
ਕੌਮੀ ਲੋਕ ਅਦਾਲਤ ਦੌਰਾਨ 9850 ਕੇਸਾਂ ਦਾ ਨਿਪਟਾਰਾ ਕੀਤਾ ਗਿਆ
ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ਼ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਨੂੰ ਭਰਵਾਂ ਹੁੰਗਾਰਾ
ਚੰਡੀਗੜ੍ਹ ਨਗਰ ਨਿਗਮ ਨੇ ਰੈਲੀਆਂ ਲਈ ਗ੍ਰਾਊਂਡ ਬੁੱਕ ਕਰ ਸਕਣਗੀਆਂ ਸਿਆਸੀ ਪਾਰਟੀਆਂ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਤਾਵਰਨ ਏਜੰਡਾ ਸੌਂਪਿਆ
ਕੇਜਰੀਵਾਲ ਆਪਣੀ ਪਤਨੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪ੍ਰਾਚੀਨ ਹਨੂੰਮਾਨ ਮੰਦਰ ਪੁੱਜੇ
ਦਿੱਲੀ-ਐਨਸੀਆਰ ਖੇਤਰ 'ਚ ਧੂੜ ਭਰਿਆ ਤੂਫਾਨ, ਬੱਦਲ ਛਾਏ,UP-ਹਰਿਆਣਾ 'ਚ ਆਈ.ਐਮ.ਡੀ ਨੇ ਜਾਰੀ ਕੀਤਾ ਇਹ ਅਲਰਟ