ਅਮਰੀਕੀ ਕੁੜੀ ਨੇ ਦੱਸੀ ਹੈਰਾਨ ਕਰਨ ਵਾਲੀ ਕਹਾਣੀ, ਕਿਹਾ ਭੂਤ ਨਾਲ ਹੈ ਰਿਲੇਸ਼ਨਸ਼ਿਪ 'ਚ – News18 ਪੰਜਾਬੀ

PRESENTS

ASSOCIATE PARTNER

ASSOCIATE PARTNER

ASSOCIATE PARTNER

TYRE PARTNER

ਇਸ਼ਤਿਹਾਰਬਾਜ਼ੀ
ਪੰਜਾਬੀ ਖਬਰਾਂ / ਖਬਰਾਂ / Ajab Gajab / ਅਮਰੀਕੀ ਕੁੜੀ ਨੇ ਦੱਸੀ ਹੈਰਾਨ ਕਰਨ ਵਾਲੀ ਕਹਾਣੀ, ਕਿਹਾ ਭੂਤ ਨਾਲ ਹੈ ਰਿਲੇਸ਼ਨਸ਼ਿਪ 'ਚ

ਅਮਰੀਕੀ ਕੁੜੀ ਨੇ ਦੱਸੀ ਹੈਰਾਨ ਕਰਨ ਵਾਲੀ ਕਹਾਣੀ, ਕਿਹਾ ਭੂਤ ਨਾਲ ਹੈ ਰਿਲੇਸ਼ਨਸ਼ਿਪ 'ਚ

ਅਮਰੀਕੀ ਕੁੜੀ ਨੇ ਦੱਸੀ ਹੈਰਾਨ ਕਰਨ ਵਾਲੀ ਕਹਾਣੀ, ਕਿਹਾ ਭੂਤ ਨਾਲ ਹੈ ਰਿਲੇਸ਼ਨਸ਼ਿਪ 'ਚ

ਦੁਨੀਆਂ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਦੂਜਿਆਂ ਨੂੰ ਚਕਾਚੌਂਦ ਕਰ ਜਾਂਦੀਆਂ ਹਨ। ਇਨ੍ਹਾਂ ਘਟਨਾਵਾਂ ਉੱਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

  • 1-MIN READ Trending Desk Chandigarh,Chandigarh,Chandigarh
  • Last Updated :

ਦੁਨੀਆਂ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਦੂਜਿਆਂ ਨੂੰ ਚਕਾਚੌਂਦ ਕਰ ਜਾਂਦੀਆਂ ਹਨ। ਇਨ੍ਹਾਂ ਘਟਨਾਵਾਂ ਉੱਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀ ਹੀ ਕਹਾਣੀ ਅਮਰੀਕੀ ਲੜਕੀ ਦੀ ਹੈ। ਅਮਰੀਕਾ ਵਿਚ ਰਹਿਣ ਵਾਲੀ ਇਸ ਕੁੜੀ ਦਾ ਨਾ ਰਿਬੇਕਾ ਹੈ। ਰਿਬੇਕਾ ਦਾ ਕਹਿਣਾ ਹੈ ਕਿ ਉਹ ਇਕ ਵੈਲਸ਼ ਆਦਮੀ ਦੀ ਆਤਮਾ ਯਾਨੀ ਕਿ ਭੂਤ ਨਾਲ ਰਿਲੇਸ਼ਨਸ਼ਿਪ ਵਿਚ ਹੈ ਅਤੇ ਉਹ ਇਕ ਆਮ ਜੀਵਨ ਜਿਊ ਰਹੀ ਹੈ। ਇਹ ਗੱਲ ਇਕ ਚਕਾਚੌਂਦ ਕਰ ਵਾਲੀ ਗੱਲ ਹੈ।

ਇਸ਼ਤਿਹਾਰਬਾਜ਼ੀ

ਤੁਹਾਨੂੰ ਦੱਸ ਦੇਈਏ ਕਿ ਰਿਬੇਕਾ ਦੀ ਉਮਰ 33 ਸਾਲ ਦੀ ਹੈ। ਜਦੋਂ ਕੋੋੋੋਵਿਡ ਕਾਰਨ ਲਗਭਗ ਸਾਰੀ ਦੁਨੀਆਂ ਵਿਚ ਹੀ ਲੌਕਡਾਊਨ ਲੱਗਿਆ। ਇਸ ਸਮੇਂ ਦੌਰਾਨ ਦੁਨੀਆਂ ਭਰ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਦੌਰਾਨ ਰਿਬੇਕਾ ਨੇ ਇਕ ਵੱਖਰੇ ਜਨੂੰਨ ਦੀ ਪੜਚੋਲ ਕਰਨ ਦਾ ਫ਼ੈਸਲਾ ਲਿਆ। ਉਹ ਅਧਿਆਮਿਕ ਸੰਸਾਰ ਨਾਲ ਗਹਿਰਾ ਜੁੜਨ ਲੱਗੀ।

ਇਸ਼ਤਿਹਾਰਬਾਜ਼ੀ

ਜ਼ਿਕਰਯੋਗ ਹੈ ਉਸਨੇ 2018 ਵਿਚ ਵਿਲਮਿੰਗਟਨ, ਉੱਤਰੀ ਕੈਰੋਲੀਨਾ ਵਿਚ ਜਾਣ ਤੋਂ ਬਾਅਦ, ਇਕ ਭੂਤ (ghost) ਗਾਈਡ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਸਨੂੰ ਇਹ ਨੌਕਰੀ ਬਹੁਤ ਚੰਗੀ ਲੱਗਣ ਲੱਗੀ। ਟੂਰ ਦੌਰਾਨ ਇਕ ਰਾਤ ਉਸਨੇ ਆਪਣੇ ਆਸ ਪਾਸ ਕਿਸੇ ਦੀ ਮੌਜੂਦਗੀ ਨੂੰ ਮਹਿਸੂਸ ਕੀਤਾ। ਉਸਨੂੰ ਲੱਗਿਆ ਕਿ ਕੋਈ ਉਸਨੂੰ ਬੁਲਾ ਰਿਹਾ ਹੈ। ਇਕ ਲਾਲ ਕੋਟ ਵਾਲੇ ਆਦਮੀ (ਜੋ ਕਿ ਇਕ ਭੂਤ ਸੀ) ਨੇ ਰਿਬੇਕਾ ਨੂੰ ਪੁੱਛਿਆ ਕਿ ਉਸਦੇ ਕੋਲ ਘਰ ਜਾਣ ਲਈ ਕੋਈ ਐਸਕਾਰਟ ਹੈ। ਰਿਬੇਕਾ ਉਸਦੇ ਇਸ ਸਵਾਲ ‘ਤੇ ਝਿਜਕੀ। ਪਰ ਉਸਨੇ ਉਸਨੂੰ ਆਪਣੇ ਨਾਲ ਆਉਣ ਦੀ ਆਗਿਆ ਦੇ ਦਿੱਤੀ।

ਇਸ਼ਤਿਹਾਰਬਾਜ਼ੀ

ਇਸਦੇ ਨਾਲ ਹੀ ਦੱਸ ਦੇਈਏ ਕਿ ਪਹਿਲਾਂ ਪਹਿਲਾਂ ਰਿਬੇੇਕਾ ਨੂੰ ਇਸ ਰਿਸ਼ਤੇ ਵਿਚ ਕੋਈ ਦਿਲਚਸਪੀ ਨਹੀਂ ਸੀ। ਪਰ ਫਿਰ ਦੋਵਾਂ ਵਿਚ ਨੇੜਤਾ ਹੋ ਗਈ। ਬਾਅਦ ਵਿਚ ਪਤਾ ਲੱਗਿਆ ਕਿ ਉਹ ਇਕ ਵੈਲਸ਼ ਵਿਅਕਤੀ ਸੀ, ਜੋ ਕਿ ਇਨਕਲਾਬੀ ਯੁੱਧ ਦੌਰਾਨ ਉੱਤਰੀ ਕੈਰੋਲੀਨਾ ਵਿੱਚ ਤਾਇਨਾਤ ਸੀ। ਉਹ ਵਿਲਮਿੰਗਟਨ ਦੇ ਨੇੜੇ ਇੱਕ ਪਰਿਵਾਰ ਦੇ ਨਾਲ ਰਹਿ ਰਿਹਾ ਸੀ। ਉਸਨੇ ਇਸ ਪਰਿਵਾਰ ਦੀ ਕੁੜੀ ਨਾਲ ਨਜ਼ਦੀਕੀ ਰਿਸ਼ਤਾ ਬਣਾਇਆ ਤੇ ਵਿਆਹ ਕੀਤਾ।

ਇਸ਼ਤਿਹਾਰਬਾਜ਼ੀ

ਉਸਨੇ ਰਿਬੇਕਾ ਨੂੰ ਦੱਸਿਆ ਕਿ ਉਹ ਪਿਛਲੇ ਜਨਮ ਵਿਚ ਉਸਦੀ ਪਤਨੀ ਦੇ ਰੂਪ ਵਿਚ ਰਹਿ ਚੁੱਕੀ ਹੈ। ਉਸਨੇ ਇਹ ਵੀ ਦੱਸਿਆ ਕਿ ਉਸਨੇ ਆਪਣਾ ਸਾਰਾ ਜੀਵਨ ਮੈਰੀ ਦੀ ਖੋਜ ਕਰਦਿਆਂ ਬਤੀਤ ਕੀਤਾ ਹੈ। ਉਹ ਮੈਰੀ ਦੇ ਲਈ ਵਾਰ ਵਾਰ ਘਰ ਵੀ ਆਉਂਦਾ ਰਿਹਾ।

ਰੂਪਰਟ ਨੇ ਰਿਬੇਕਾ ਅਤੇ ਮੈਰੀ ਦੇ ਵਿਚਕਾਰ ਸਮਾਨਤਾਵਾਂ ਦਾ ਵੀ ਜ਼ਿਕਰ ਕੀਤਾ ਹੈ। ਉਸਨੇ ਕਿਹਾ ਕਿ ਉਸਦੀ ਆਤਮਾ ਨੇ ਉਸਨੂੰ ਪਹਿਚਾਣ ਲਿਆ ਹੈ। ਉਹ ਇਸ ਜੀਵਨ ਵਿਚ ਰਿਬੇਕਾ ਦਾ ਸਮਾਂ ਪੂਰਾ ਹੋਣ ਦੀ ਉਡੀਕ ਕਰੇਗਾ। ਹੁਣ ਵੀ ਉਹ ਦੋਵੇਂ ਇਕੱਠੇ ਚੰਗਾ ਸਮਾਂ ਬਤੀਤ ਕਰ ਰਹੇ ਹਨ।

ਇਸ਼ਤਿਹਾਰਬਾਜ਼ੀ
  • First Published :
ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ